ਪੱਤਰ ਪ੍ਰੇਰਕ
ਰਾਜਪੁਰਾ, 14 ਸਤੰਬਰ
ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਹਿੰਦੀ ਵਿਭਾਗ ਮੁਖੀ ਡਾ. ਸੁਰੇਸ਼ ਨਾਇਕ ਦੀ ਅਗਵਾਈ ਹੇਠ ‘ਹਿੰਦੀ ਦਿਵਸ’ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਰੰਗੌਲੀ, ਪੋਸਟਰ ਅਤੇ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਸੁਰੇਸ਼ ਨਾਇਕ ਨੇ ਨੌਜਵਾਨ ਪੀੜ੍ਹੀ ਨੂੰ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਾਤ ਭਾਸ਼ਾ ਦੇ ਨਾਲ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲੋਕਾਂ ਨਾਲ ਸੰਵਾਦ ਰਚਾਉਣ ਲਈ ਭਾਸ਼ਾਵਾਂ ਦੀ ਭਿੰਨਤਾਂ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਿੰਦੀ ਭਾਰਤ ਵਰਸ਼ ਦੀ ਭਾਈਚਾਰਕ ਸਾਂਝ ਪਾਉਣ ਵਾਲੀ ਭਾਸ਼ਾ ਹੈ ਜਿਸ ਨੂੰ ਸਮਝ ਰੱਖਣ ਵਾਲੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਅਥਾਹ ਮੌਕੇ ਹਨ। ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਤਰਿਸਰਨਦੀਪ ਸਿੰਘ ਗਰੇਵਾਲ, ਪੰਜਾਬੀ ਵਿਭਾਗ ਦੇ ਡਾ. ਮਨਿੰਦਰ ਕੌਰ, ਪ੍ਰੋ. ਬਲਜਿੰਦਰ ਸਿੰਘ ਗਿੱਲ, ਪ੍ਰੋ. ਮਮਤਾ ਅਤੇ ਮੈਡਮ ਟੀਨਾ ਸ਼ਾਹੀ ਨੇ ਵਿਦਿਆਰਥੀਆਂ ਨੂੰ ਹਿੰਦੀ ਪੜ੍ਹਨ ਤੇ ਸਿੱਖਣ ਲਈ ਪ੍ਰੇਰਿਆ। ਅੱਜ ਕਰਵਾਏ ਗਏ ਮੁਕਾਬਲਿਆਂ ਦੌਰਾਨ ਰੰਗੋਲੀ ਵਿੱਚ ਜੋਤੀ ਤੇ ਖੁਸ਼ੀ ਨੇ ਪਹਿਲਾ, ਰਾਧਾ ਨੇ ਦੂਜਾ, ਸ਼ਿਲਪਾ, ਮਮਤਾ ਤੇ ਏਕਮ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਵਿੱਚ ਏਕਤਜੋਤ ਨੇ ਪਹਿਲਾ, ਭਵੀਆ ਨੇ ਦੂਜਾ, ਰਪਿੰਦਰ ਤੇ ਸਾਕਸ਼ੀ ਨੇ ਤੀਜਾ, ਪੋਸਟਰ ਮੁਕਾਬਲੇ ਸਮੇਤ ਦੀ ਜੇਤੂ ਸ਼ਿਵਾਨੀ ਸਮੇਤ ਹੋਰਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।