ਦੇਵੀਗੜ੍ਹ: ਬੀਤੇ ਦਿਨੀਂ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਵੱਲੋਂ 37ਵਾਂ ਕਵੀ ਦਰਬਾਰ ਤੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਵਿਚ ਵੱਖ ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਰੋਹ ਦੀ ਪ੍ਰਧਾਨਗੀ ਪ੍ਰੋ. ਸੰਧੂ ਵਰਿਆਵਣੀ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਸਕੱਤਰ ਅਮਰੀਕ ਹਮਰਾਜ ਨੇ ਨਿਭਾਈ। ਇਸ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਵਿਚ ਰਘੁਵੀਰ ਕਲੈਆ, ਰਾਜਦੀਪ ਤੁਰ, ਬਲਦੇਵ ਸਿੰਘ ਢੀਂਡਸਾ, ਬਲਦੇਵ ਬੱਧਣ ਦਾ ਆਪਣੇ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦੇਵੀਗੜ੍ਹ ਨੇੜੇ ਪਿੰਡ ਮੀਰਾਂਪੁਰ ਦੇ ਜਸਬੀਰ ਮੀਰਾਂਪੁਰ ਦੇ ਦੂਜੇ ਕਾਵ ਸੰਗ੍ਰਹਿ ‘ਸਹਿਮੇ ਸਹਿਮੇ ਲੋਕ’ ਲੋਕ ਅਰਪਣ ਕੀਤੀ ਗਈ। -ਪੱਤਰ ਪ੍ਰੇਰਕ