ਪੱਤਰ ਪ੍ਰੇਰਕ
ਪਟਿਆਲਾ, 9 ਅਗਸਤ
ਸਾਹਿਤ ਅਕਾਦਮੀ ਐਵਾਰਡੀ ਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਨੈਸ਼ਨਲ ਬੁੱਕ ਟਰੱਸਟ ਵੱਲੋਂ ਛਾਪੀ ਬਾਲ ਪੁਸਤਕ ‘ਮਿਹਨਤ ਦੀ ਕਮਾਈ’ ਨੂੰ ‘ਮਿਹਨਤ ਕੀ ਕਮਾਈ ਕਾ ਸੁਖ’ ਦੇ ਨਾਂ ਹੇਠ ਵੱਡੀ ਤਾਦਾਦ ਵਿਚ ਹਿੰਦੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਕੇ ਉੜੀਸਾ ਪ੍ਰਾਂਤ ਦੇ ਸਕੂਲਾਂ ਲਈ ਪ੍ਰਵਾਨਿਤ ਕੀਤੀ ਗਈ ਹੈ। ਉੜੀਸਾ ਪ੍ਰਾਂਤ ਵਿਚ ਲਾਗੂ ਹੋਣ ਸਬੰਧੀ ਪੁਸਤਕ ਦੇ ਟਾਈਟਲ ਉਪਰ ਵੀ ਬਾਕਾਇਦਾ ਇਸ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਮਗਰ ਸਿਕਸ਼ਾ ਉੜੀਸਾ 2021-22’ ਛਾਪਿਆ ਗਿਆ ਹੈ। ਇਹ ਪੁਸਤਕ ਮੱਧ ਪ੍ਰਦੇਸ਼ ਦੇ ਸਕੂਲਾਂ ਲਈ ਪ੍ਰਵਾਨਿਤ ਕੀਤੀ ਗਈ ਸੀ।