ਪਟਿਆਲਾ: ਸਮਾਜ ਸੇਵੀ ਸੰਸਥਾ ਜਨ ਹਿਤ ਸਮਿਤੀ ਵੱਲੋਂ ਪਟਿਆਲਾ ਦੇ ਬਾਰਾਂਦਰੀ ਗਾਰਡਨ ਵਿੱਚ ਆਜ਼ਾਦੀ ਦਿਵਸ ਮੌਕੇ ਖ਼ੂਨਦਾਨ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਰਸਮੀ ਤੌਰ ’ਤੇ ਉਦਘਾਟਨ ਸਤਿੰਦਰਪਾਲ ਕੌਰ ਵਾਲੀਆ ਨੇ ਕੀਤਾ। ਜਾਣਕਾਰੀ ਅਨੁਸਾਰ ਇਸ ਕੈਂਪ ਵਿਚ 35 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐੱਸਕੇ ਗੌਤਮ ਨੇ ਕਿਹਾ ਕਿ ਉਹ ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਇਹ ਦਿਹਾੜਾ ਮਨਾਉਂਦੇ ਹਨ। ਸੰਸਥਾ ਦੇ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਕੋਈ ਵੀ ਰੋਗੀ ਖ਼ੂਨ ਦੀ ਕਮੀ ਕਰਕੇ ਇਸ ਦੁਨੀਆ ’ਚੋਂ ਨਾ ਜਾਵੇ। ਇਸ ਵੇਲੇ ਪ੍ਰਾਈਮ ਹਸਪਤਾਲ ਵੱਲੋਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਮਰਜੀਤ ਸਿੰਘ ਗੋਇਲ, ਬਲਜੀਤ ਸਿੰਘ, ਦਲਜੀਤ ਸਿੰਘ, ਕਮਲ ਕੁਮਾਰ, ਚੇਤੰਨ ਸ਼ਰਮਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ