ਖੇਤਰੀ ਪ੍ਰਤੀਨਿਧ
ਸਨੌਰ, 24 ਸਤੰਬਰ
‘ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ’ ਵੱਲੋਂ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਸਵਰਗਮੀ ਐਡਵੋਕੇਟ ਪਿਆਰਾ ਸਿੰਘ ਦੀ ਯਾਦ ’ਚ ਇੱਥੇ ਖੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ 23 ਯੂਨਿਟ ਖੂਨਦਾਨ ਕੀਤਾ ਗਿਆ। ਡਾਕਟਰ ਸਨਮ ਖਾਨ ਦੀ ਦੇਖ-ਰੇਖ ਹੇਠ ‘ਮੋਬਾਈਲ ਏ.ਸੀ. ਬੱਸ’ ਵਿੱਚ ਲਾਏ ਗਏ ਇਸ ਕੈਂਪ ਦਾ ਉਦਘਾਟਨ ਪਤੀ-ਪਤਨੀ ਅਮਨਦੀਪ ਸਿੰਘ ਸੇਖੋਂ ਅਤੇ ਕੋਮਲਜੀਤ ਕੌਰ ਨੇ ਇਕੱਠਿਆਂ ਖੂਨਦਾਨ ਕਰਕੇ ਕੀਤਾ। ਇਸ ਮੌਕੇ ’ਤੇ ਹਰੀ ਸਿੰਘ, ਐਡਵੋਕੇਟ ਸਿਮਰਪ੍ਰੀਤ ਸਿੰਘ, ਐਡਵੋਕੇਟ ਗਗਨਪ੍ਰੀਤ ਸਿੰਘ ਤੇ ਮਾਤਾ ਬਲਵਿੰਦਰ ਕੌਰ ਪਹੁੰਚੇ ਹੋਏ ਸਨ।