ਪਟਿਆਲਾ: ਪਾਵਰਕੌਮ ਦੇ 2 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਲਈ ਸਰਕਾਰ ਵੱਲੋਂ ਅਰੰਭੀ ਬਿਜਲੀ ਬਿੱਲ ਮੁਆਫ਼ੀ ਸਕੀਮ ਦਾ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 19496 ਖਪਤਕਾਰਾਂ ਨੇ ਲਾਭ ਉਠਾਇਆ ਹੈ। ਇਨ੍ਹਾਂ ਖਪਤਕਾਰਾਂ ਦੇ 21.65 ਕਰੋੜ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਹੋਏ ਹਨ। ਪਾਵਰਕੌਮ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 2 ਕਿਲੋਵਾਟ ਮਨਜ਼ੂਰਸ਼ੁਦਾ ਘਰੇਲੂ ਲੋਡ ਵਾਲੇ 1 ਲੱਖ 22 ਹਜ਼ਾਰ 118 ਖਪਤਕਾਰ ਹਨ। ਜਿਨ੍ਹਾਂ ਦੇ ਬਿਜਲੀ ਨਿਗਮ ਵੱਲ 112.5 ਕਰੋੜ ਬਕਾਇਆ ਖੜ੍ਹੇ ਹਨ। ਪਰ ਬਿਜਲੀ ਨਿਗਮ ਨੇ ਇਹ ਰਕਮ ਖਪਤਕਾਰਾਂ ਦੇ ਖਾਤਿਆਂ ’ਚ ਲੌਕ ਕਰ ਦਿੱਤੀ ਹੈ। -ਖੇਤਰੀ ਪ੍ਰਤੀਨਿਧ