ਪਟਿਆਲਾ: ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਸਰਕਾਰ ਵੱਲੋਂ ਹਰ ਮਹੀਨੇ 2 ਲੱਖ 19 ਹਜ਼ਾਰ 73 ਲਾਭਪਾਤਰੀਆਂ ਨੂੰ ਪ੍ਰਤੀ ਲਾਭਪਾਤਰੀ 1500 ਰੁਪਏ ਦੇ ਹਿਸਾਬ ਨਾਲ 32 ਕਰੋੜ 86 ਲੱਖ 9500 ਰੁਪਏ ਪੈਨਸ਼ਨ ਅਦਾ ਕੀਤੀ ਜਾ ਰਹੀ ਹੈ। ਬੁਢਾਪਾ ਪੈਨਸ਼ਨ ਸਕੀਮ ਹੇਠ ਜ਼ਿਲ੍ਹੇ ਦੇ 149165 ਲਾਭਪਾਤਰੀ ਹਨ, ਜਿਨ੍ਹਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇ ਤਹਿਤ 22 ਕਰੋੜ 37 ਲੱਖ 47 ਹਜ਼ਾਰ 500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਵਿਧਵਾ ਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਹਾਇਤਾ ਸਕੀਮ ਹੇਠ 39489 ਲਾਭਪਾਤਰੀਆਂ ਨੂੰ ਵੀ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਦੇ 5 ਕਰੋੜ 92 ਲੱਖ 33 ਹਜ਼ਾਰ 500 ਰੁਪਏ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੂੰ ਹਦਾਇਤ ਕੀਤੀ ਹੈ ਕਿ ਪੈਨਸ਼ਨਾਂ ਦੇ ਲਾਭ ਹਰ ਹਾਲ ’ਚ ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਨਿਰਵਿਘਨ ਮਿਲਣੇ ਯਕੀਨੀ ਬਣਾਏ ਜਾਣ। -ਖੇਤਰੀ ਪ੍ਰਤੀਨਿਧ