ਘਨੌਰ: ਪੁਲੀਸ ਨੇ ਢਾਬੇ ਨੇੜਲੇ ਕਮਰੇ ਵਿੱਚ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਦੀਆਂ 187 ਬੋਤਲਾਂ ਬਰਾਮਦ ਕੀਤੀਆਂ ਹਨ। ਥਾਣਾ ਘਨੌਰ ਦੇ ਮੁਖੀ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਪਿੰਡ ਨਰੈਣਗੜ੍ਹ ਵਿੱਚ ਬਣੇ ਢਾਬੇ ਨੇੜੇ ਇੱਕ ਕਮਰੇ ਵਿੱਚ ਛਾਪਾ ਮਾਰ ਕੇ ਉੱਥੋਂ 187 ਬੋਤਲਾਂ ਸ਼ਰਾਬ ਬਰਾਮਦ ਕੀਤੀ। ਪੁਲੀਸ ਨੇ ਇਸ ਸਬੰਧ ਵਿੱਚ ਠੇਕੇਦਾਰਾਂ ਦੇ ਦੋ ਕਰਿੰਦਿਆਂ ਹਰਚਰਨ ਸਿੰਘ ਵਾਸੀ ਪਿੰਡ ਬਧੇੜਾ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼, ਗੁਰਪਾਲ ਸਿੰਘ ਵਾਸੀ ਭਾਈਕੇ ਪਸੋਰ ਜ਼ਿਲ੍ਹਾ ਸੰਗਰੂਰ ਅਤੇ ਸੋਨੀ ਵਾਸੀ ਪਿੰਡ ਹਰਪਾਲਾਂ ਥਾਣਾ ਘਨੌਰ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ