ਸਮਾਣਾ (ਪੱਤਰ ਪੇ੍ਰਕ): ਸਦਰ ਪੁਲੀਸ ਨੇ ਇੱਕ ਹਾਦਸਾਗ੍ਰਸਤ ਸਵਿਫਟ ਕਾਰ ’ਚੋਂ ਨਾਜਾਇਜ਼ ਸ਼ਰਾਬ ਦੀਆਂ 180 ਬੋਤਲਾਂ ਬਰਾਮਦ ਕਰਨ ਉਪਰੰਤ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਖਨਾਲ ਖੁਰਦ ਜ਼ਿਲ੍ਹਾ ਸੰਗਰੂਰ ਖਿਲਾਫ ਕੇਸ ਦਰਜ ਕੀਤਾ ਹੈ। ਸਦਰ ਪੁਲੀਸ ਪਾਰਟੀ ਨੇ ਸ਼ਰਾਬ ਅਤੇ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰ ਵਿਚੋਂ ਬਰਾਮਦ ਰਜਿਸਟਰੇਸ਼ਨ ਕਾਪੀ ਦੀ ਨਕਲ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।