ਪੱਤਰ ਪ੍ਰੇਰਕ
ਘਨੌਰ, 26 ਜੂਨ
ਥਾਣਾ ਘਨੌਰ ਦੀ ਪੁਲੀਸ ਨੇ ਪਿੰਡ ਬਘੋਰਾ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਦੀਆਂ 156 ਬੋਤਲਾਂ ਅਤੇ 800 ਲਿਟਰ ਲਾਹਣ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਥਾਣਾ ਘਨੌਰ ਦੇ ਮੁੱਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਦੇਵ ਸਿੰਘ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਹਰਜੀਤ ਸਿੰਘ ਨੇ ਇੱਕ ਸੂਚਨਾ ਦੇ ਆਧਾਰ ’ਤੇ ਸਮੇਤ ਪੁਲੀਸ ਪਾਰਟੀ ਪਿੰਡ ਬਘੋਰਾ ਵਾਸੀ ਗੁਰਦੀਪ ਸਿੰਘ ਦੇ ਘਰ ਛਾਪਾ ਮਾਰ ਕੇ ਸ਼ਰਾਬ ਦੀਆਂ 156 ਬੋਤਲਾਂ ਅਤੇ 800 ਲਿਟਰ ਲਾਹਣ ਬਰਾਮਦ ਕੀਤਾ।