ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 30 ਜੁਲਾਈ
ਸੀਬੀਐਸਈ ਵੱਲੋਂ ਅੱਜ ਬਾਰ੍ਹਵੀਂ ਦੇ ਐਲਾਨੇ ਨਤੀਜਿਆਂ ’ਚ ਸਕੂਲਾਂ ਵਿਚ ਮਾਹੌਲ ਖੁਸ਼ਗਵਾਰ ਦੇਖਣ ਨੂੰ ਮਿਲਿਆ। ਬੁੱਢਾ ਦਲ ਪਬਲਿਕ ਸਕੂਲ ਦੀ ਚੈਲਸੀ ਗੱਖੜ 98.8 ਫ਼ੀਸਦੀ ਅੰਕ ਹਾਸਲ ਕਰ ਕੇ ਸ਼ਹਿਰ ’ਚੋਂ ਅੱਵਲ ਰਹੀ ਤੇ ਸਿਮਰਨ ਸੂਦ ਨੇ ਆਰਟਸ ਸਟਰੀਮ ’ਚੋਂ 98.8 ਫ਼ੀਸਦੀ ਅੰਕ ਹਾਸਲ ਕੀਤੇ। ਨਾਨ-ਮੈਡੀਕਲ ਸਟਰੀਮ ਵਿੱਚ ਜਸਕਰਨ ਸਿੰਘ 97.6 ਫ਼ੀਸਦੀ ਅੰਕ ਲਏ। ਸਕਾਲਰ ਫੀਲਡ ਪਬਲਿਕ ਸਕੂਲ ਦੇ ਨਾਨ-ਮੈਡੀਕਲ ਸਟਰੀਮ ਦੀ ਸਨੇਹਾ ਤੇ ਲਕਸ਼ਿਕਾ ਨੇ 97.4 ਫ਼ੀਸਦੀ ਅੰਕ ਹਾਸਲ ਕੀਤੇ। ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਦੀ ਸੇਜਲ ਗਰਗ ਨੇ ਆਰਟਸ ’ਚੋਂ 97 ਫੀਸਦ ਅੰਕ ਲਏ। ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੀ ਨੂਰਪ੍ਰੀਤ ਕੌਰ ਨੇ ਮੈਡੀਕਲ ਤੇ ਪਿਊਸ਼ ਕਪੂਰ ਨੇ ਕਾਮਰਸ ਸਟਰੀਮ ’ਚੋਂ 96.8 ਫੀਸਦ ਅੰਕ ਲਏ।
ਦੇਵੀਗੜ੍ਹ (ਪੱਤਰ ਪ੍ਰੇਰਕ): ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇ ਸਾਇੰਸ ਸਟਰੀਮ ਵਿੱਚ ਅਮਨਪ੍ਰੀਤ ਕੌਰ ਨੇ 96.6, ਹਰਪ੍ਰੀਤ ਕੌਰ ਨੇ 96 ਤੇ ਜਪਸਿਮਰਨ ਪ੍ਰੀਤ ਕੌਰ ਨੇ 94 ਫ਼ੀਸਦੀ ਨੰਬਰ ਪ੍ਰਾਪਤ ਕੀਤੇ। ਕਾਮਰਸ ’ਚ ਹਰਮਨਪ੍ਰੀਤ ਕੌਰ ਨੇ 96.6, ਜਸ਼ਨਦੀਪ ਨੇ 93.8 ਤੇ ਜੋਬਨਪ੍ਰੀਤ ਸਿੰਘ ਦੇ 93.6 ਫ਼ੀਸਦ ਆਏ। ਆਰਟਸ ’ਚ ਰਿਹਾਨਾ ਨੇ 96.6, ਕਰਨਪ੍ਰੀਤ ਸਿੰਘ 94.8 ਤੇ ਮਨਪ੍ਰੀਤ ਕੌਰ ਨੇ 94.6 ਅੰਕ ਹਾਸਲ ਕੀਤੇ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਅਲਪਾਈਨ ਪਬਲਿਕ ਸਕੂਲ ਦੀ ਰੀਨਾ ਰਾਣੀ ਨੇ ਮੈਡੀਕਲ ਗਰੁੱਪ ਵਿੱਚੋਂ 95.2 ਫ਼ੀਸਦੀ, ਕਿਰਨਪਾਲ ਕੌਰ ਨੇ 92 ਫ਼ੀਸਦੀ ਅੰਕ ਲਏ। ਕਾਮਰਸ ਗਰੁੱਪ ਵਿੱਚੋਂ ਹਰਮਨਪ੍ਰੀਤ ਕੌਰ ਨੇ 94.8 ਫ਼ੀਸਦੀ, ਹੁਸ਼ਨਪ੍ਰੀਤ ਕੌਰ ਨੇ 94.6 ਤੇ ਪ੍ਰਭਨੂਰ ਕੌਰ ਨੇ 94.2 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਪ੍ਰਿੰਸੀਪਲ ਰੋਮਾ ਅਰੋੜਾ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਹੈਰੀਟੇਜ ਪਬਲਿਕ ਸਕੂਲ ਦੀ ਗੁਰਪਿੰਦਰ ਕੌਰ ਨੇ ਸਾਇੰਸ ਗਰੁੱਪ ਵਿੱਚੋਂ 95.6 ਫੀਸਦੀ ਤੇ ਅਸ਼ਨਵੀਰ ਕੌਰ 95.4 ਫੀਸਦੀ , ਕਾਮਰਸ ਗਰੁੱਪ ਵਿੱਚ ਇਸ਼ਿਕਾ ਬਾਂਸਲ 95.2 ਫੀਸਦੀ, ਯੁਧਵੀਰ ਸਿੰਘ 95 ਫੀਸਦੀ ਅੰਕ ਹਾਸਲ ਕੀਤੇ।