ਪੱਤਰ ਪ੍ਰੇਰਕ
ਰਾਜਪੁਰਾ, 3 ਅਕਤੂਬਰ
ਸਦਰ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ 12 ਕਿੱਲੋ ਗਾਂਜਾ ਬਰਾਮਦ ਕਰਕੇ ਦੋ ਔਰਤਾਂ ਨੂੰ ਕਾਬੂ ਕਰ ਲਿਆ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਭਾਸ਼ ਚੰਦ ਨੇ ਨਾਕੇਬੰਦੀ ਦੌਰਾਨ ਬਬੀਤਾ ਦੇਵੀ ਵਾਸੀ ਪਿੰਡ ਦਿਗਦੀ ਕਲਾਂ ਪੂਰਵੀ ਜਿਲ੍ਹਾ ਵਿਸ਼ਾਲੀ (ਬਿਹਾਰ) ਕੋਲੋਂ 6 ਕਿੱਲੋ ਗਾਂਜਾ ਬਰਾਮਦ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਜਗਦੇਵ ਸਿੰਘ ਦੀ ਟੀਮ ਨੇ ਚਮੇਲੀ ਦੇਵੀ ਵਾਸੀ ਭਗਵਾਨਪੁਰ ਜ਼ਿਲ੍ਹਾ ਵਿਸ਼ਾਲੀ (ਬਿਹਾਰ) ਕੋਲੋਂ 6 ਕਿੱਲੋ ਗਾਂਜਾ ਬਰਾਮਦ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਦੋਵੇਂ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।