ਪਟਿਆਲਾ ਵਿੱਚ ਕਰੋਨਾ ਦੇ 108 ਨਵੇਂ ਮਾਮਲੇ

ਪਟਿਆਲਾ ਵਿੱਚ ਕਰੋਨਾ ਦੇ 108 ਨਵੇਂ ਮਾਮਲੇ

ਖੇਤਰੀ ਪ੍ਰਤੀਨਿਧ

ਪਟਿਆਲਾ, 6 ਮਾਰਚ

ਇੱਥੇ ਸ਼ਨਿੱਚਰਵਾਰ ਨੂੰ 108 ਜਣੇ ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ  ਹਨ ਜਿਸ ਨਾਲ  ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 17615 ਹੋ ਗਈ ਜਦਕਿ ਕਰੋਨਾ ਕਾਰਨ ਸੈਂਕੜੇ ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ  ਹਨ

। ਸੱਜਰੇ ਪਾਜ਼ੇਟਿਵ ਆਏ ਕੇਸਾਂ ਵਿੱਚੋਂ 14 ਟੀਚਰ ਅਤੇ 7 ਸਕੂਲੀ ਬੱਚੇ ਵੀ ਸ਼ਾਮਲ ਹਨ। ਇਸ ਨਾਲ ਹੁਣ ਤੱਕ ਪਾਜ਼ੇਟਿਵ ਪਾਏ ਗਏ ਸਕੂਲ ਅਧਿਆਪਕਾਂ ਦਾ ਅੰਕੜਾ  ਕਰੀਬ ਸੌ ਹੋ ਗਿਆ ਹੈ ਜਦਕਿ 50 ਸਕੂਲੀ ਬੱਚੇ ਵੀ ਕਰੋਨਾ ਦੀ ਮਾਰ ਹੇਠ ਆ ਚੁੱਕੇ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਵੱਲੋਂ ਹੁਕਮ ਜਾਰੀ ਕਰਕੇ ਦੋ ਦਰਜਨ ਦੇ ਸਕੂਲ ਬੰਦ ਵੀ ਕਰਵਾਏ ਜਾ ਚੁੱਕੇ ਹਨ।

ਸਿਵਲ ਸਰਜਨ ਡਲਾ. ਸਤੰਬਰ ਸਿੰਘ ਦਾ ਕਹਿਣਾ ਸੀ ਕਿ ਅੱਜ ਵੀ ਚਾਰ ਸਕੂਲਾਂ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰਵਾ ਦਿੱਤਾ ਗਿਆ ਹੈ। ਸਕੂਲ ਮੁਖੀਆਂ ਨੂੰ ਕੀਤੀ ਅਪੀਲ ’ਚ ਉਨ੍ਹਾਂ ਨੇ ਸਕੂਲਾਂ ਵਿੱਚ ਕੋਵਿਡ ਸਾਵਧਾਨੀਆਂ (ਜਿਵੇਂ ਮਾਸਕ ਪਾਉਣਾ, ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣਾ, ਸਮਾਜਿਕ ਦ’ਦੂਰੀ  ਬਣਾ ਕੇ ਰੱਖਣਾ) ਨੂੰ ਅਪਣਾਉਣ ’ਤੇ ਵੀ ਜੋਰ ਦਿੱਤਾ।    ਅੱਜ ਪਾਜ਼ੇਟਿਵ ਆਏ 108 ਕੇਸਾਂ ਵਿੱਚੋਂ ਪਟਿਆਲਾ ਸ਼ਹਿਰ ਤੋਂ 54 ਰਾਜਪੁਰਾ ਤੋਂ 18, ਸਮਾਣਾ ਤੋਂ 7,  ਬਲਾਕ ਕੌਲੀ ਤੋਂ 13, ਬਲਾਕ ਕਾਲੋਮਾਜਰਾ ਤੋਂ 6, ਸ਼ੁਤਰਾਣਾ ਤੋਂ 5, ਭਾਦਸੋਂ ਤੋਂ 3, ਬਲਾਕ ਦੁਧਨਸਾਧਾਂ ਤੇ ਹਰਪਾਲਪੁਰ ਤੋ 1- 1 ਕੇਸ ਰਿਪੋਰਟ ਹੋਇਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All