ਪੱਤਰ ਪ੍ਰੇਰਕ
ਸਮਾਣਾ, 27 ਜੂਨ
ਸਬ-ਡਿਵੀਜ਼ਨ ਸਮਾਣਾ ਅਧੀਨ ਪੈਂਦੇ ਪਿੰਡ ਕੁਲਬੁਰਛਾਂ ਵਿੱਚ ਰਜਵਾਹੇ ਦੇ ਟੁੱਟਣ ਕਾਰਨ ਲਗਪਗ 10 ਏਕੜ ਝੋਨੇ ਦੀ ਫਸਲ ਤਬਾਹ ਹੋ ਗਈ। ਸੂਚਿਤ ਕੀਤੇ ਜਾਣ ਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਰਾਜਬਾਹੇ ਦੇ ਪਾਣੀ ਨੂੰ ਰੁਕਵਾਇਆ। ਪੀੜਤ ਕਿਸਾਨਾਂ ਬਲਜੀਤ ਸਿੰਘ, ਮੁੱਖਤਿਆਰ ਸਿੰਘ ਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਸਮੇਂ ਰਜਵਾਹੇ ’ਚ ਪਾੜ ਪੈਣ ਨਾਲ ਮਿੱਟੀ ਰੁੜ ਜਾਣ ਕਾਰਨ ਕਰੀਬ 15 ਫੁੱਟ ਲੰਮਾਂ ਪਾੜ ਪੈ ਗਿਆ ਤੇ ਰਾਜਬਾਹੇ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਭਰ ਗਿਆ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਰਾਜਬਾਹਾ ਟੁੱਟਿਆ ਸੀ, ਪਰ ਨਹਿਰੀ ਵਿਭਾਗ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਨਹਿਰੀ ਵਿਭਾਗ ਦੇ ਜੇਈ ਮੋਹਿਤ ਬਾਂਸਲ ਨੇ ਕਿਹਾ ਕਿ ਰਜਵਾਹੇ ਦੀ ਮਿਆਦ ਪੂਰੀ ਹੋਣ ਕਾਰਨ ਮੁਰੰਮਤ ਕਰਵਾਉਣ ਦੇ ਬਾਵਜੂਦ ਟੁੱਟ ਜਾਂਦਾ ਹੈ। ਰਾਜਬਾਹੇ ਵਿੱਚ ਆ ਰਿਹਾ ਪਾਣੀ ਬੰਦ ਕਰਵਾ ਦਿੱਤਾ ਹੈ।