ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜਨਵਰੀ
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ 19 ਮਈ 2017 ਨੂੰ ਅ/ਧ 353, 186, 224, 225 ਤਹਿਤ ਥਾਣਾ ਸੰਭੂ ਵਿੱਚ ਦਰਜ ਕੇਸ ਵਿੱਚ ਭਗੌੜਾ ਕਰਾਰ ਦਿੱਤੇ ਗਏ ਬੂਟਾ ਸਿੰਘ ਵਾਸੀ ਪਿੰਡ ਡੋਲੀਆ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪਿੰਡ ਗਡੋਲੀਆ ਵਿੱਚ ਸਥਿਤ ਡੇਢ ਕਰੋੜ ਰੁਪਏ ਕੀਮਤ ਦੀ 16 ਵਿੱਘੇ, 5-1/3 ਵਿਸਵੇ ਜ਼ਮੀਨ ਅਟੈਚ ਕਰਵਾਈ ਗਈ ਹੈ। ਇਸੇ ਤਰ੍ਹਾਂ 18 ਸਤੰਬਰ 2013 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸ਼ੰਭੂ ’ਚ ਦਰਜ ਕੇਸ ਵਿਚ ਭਗੌੜਾ ਐਲਾਨੇ ਕਰਨਾਲ ਵਾਸੀ ਨੀਤਿਨ ਛਾਬੜਾ ਦੀ ਕਰਨਾਲ ਵਿੱਚ ਸਥਿਤ 40 ਲੱਖ ਰੁਪਏ ਦੀ 110 ਵਰਗ ਗਜ ਜ਼ਮੀਨ ਸਮੇਤ ਉਸ ਦੇ ਬੈਂਕ ਖਾਤੇ ’ਚ ਪਏ 44 ਹਜ਼ਾਰ 916 ਰੁਪਏ 03 ਪੈਸੇ ਜ਼ਬਤ ਕਰ ਲਏ ਗਏ ਹਨ।