ਖੇਤਰੀ ਪ੍ਰਤੀਟਿਧ
ਪਟਿਆਲਾ, 11 ਜਨਵਰੀ
14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣ ਮੌਕੇ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਦੇ 1503544 ਵੋਟਰਾਂ ਵੱਲੋ ਆਪਣੇ ਲੋਕਤੰਤਰਿਕ ਹੱਕ ਦਾ ਇਸਤੇਮਾਲ ਕਰਦਿਆਂ, ਵੋਟਾਂ ਦੇ ਭੁਗਤਾਨ ਕਰਨ ਹਿਤ 1034 ਸਥਾਨਾਂ ‘ਤੇ 1784 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ 1034 ਸਥਾਨਾ ’ਤੇ ਬਣਾਏ ਗਏ ਇਨ੍ਹਾਂ 1784 ਪੋਲਿੰਗ ਸਟੇਸ਼ਨਾਂ ਵਿੱਚੋਂ 551 ਸਥਾਨਾਂ ’ਤੇ ਇੱਕ ਪੋਲਿੰਗ ਸਟੇਸ਼ਨ, 308 ਸਥਾਨਾਂ ’ਤੇ ਦੋ ਪੋਲਿੰਗ ਸਟੇਸ਼ਨ, 101 ਸਥਾਨਾਂ ’ਤੇ ਤਿੰਨ, 56 ਸਥਾਨਾਂ ‘ਤੇ ਚਾਰ ਅਤੇ 18 ਸਥਾਨਾਂ ’ਤੇ ਪੰਜ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵਿਧਾਨ ਸਭਾ ਹਲਕਾ ਨਾਭਾ ’ਚ 145 ਸਥਾਨਾਂ ’ਤੇ 226 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 86 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 46 ਸਥਾਨਾਂ ’ਤੇ ਦੋ ਪੋਲਿੰਗ ਸਟੇਸ਼ਨ, 7 ਸਥਾਨਾਂ ’ਤੇ ਤਿੰਨ ਪੋਲਿੰਗ ਸਟੇਸ਼ਨ, 3 ਸਥਾਨਾਂ ‘ਤੇ ਚਾਰ ਅਤੇ 3 ਸਥਾਨਾਂ ’ਤੇ ਪੰਜ ਪੋਲਿੰਗ ਸਟੇਸ਼ਨ ਹਨ। ਪਟਿਆਲਾ ਦਿਹਾਤੀ ਹਲਕੇ ’ਚ 114 ਸਥਾਨਾਂ ’ਤੇ 258 ਪੋਲਿੰਗ ਸਟੇਸ਼ਨ ਬਣਾਏ ਗਏ ਹਨ, 41 ਸਥਾਨਾਂ ‘ਤੇ ਇਕ , 32 ’ਤੇ ਦੋ, 19 ‘ਤੇ ਤਿੰਨ, 14 ’ਤੇ ਚਾਰ ਅਤੇ 8 ਸਥਾਨਾਂ ’ਤੇ ਪੰਜ ਪੋਲਿੰਗ ਸਟੇਸ਼ਨ ਹਨ।
ਵਿਧਾਨ ਸਭਾ ਹਲਕਾ ਰਾਜਪੁਰਾ ’ਚ 112 ਸਥਾਨਾਂ ’ਤੇ 201 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਘਨੌਰ ਵਿਧਾਨ ਸਭਾ ਹਲਕੇ ’ਚ 148 ਸਥਾਨਾਂ ’ਤੇ 210 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਸਨੌਰ ਵਿਧਾਨ ਸਭਾ ਹਲਕੇ ’ਚ 181 ਸਥਾਨਾਂ ’ਤੇ 270 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪਟਿਆਲਾ ਸ਼ਹਿਰੀ ’ਚ 67 ਸਥਾਨਾਂ ’ਤੇ 182 ਪੋਲਿੰਗ ਸਟੇਸ਼ਨ ਬਣਾਏ ਗਏ ਹਨ।