ਪੱਤਰ ਪ੍ਰੇਰਕ
ਰਾਜਪੁਰਾ, 29 ਸਤੰਬਰ
ਇੱਥੋਂ ਦੇ ਚੌੜਾ ਬਾਜ਼ਾਰ ਸਥਿਤ ਡਿਲੀਵਰੀ ਲਿਮਟਿਡ ਕੰਪਨੀ (ਕੁਰੀਅਰ ਕੰਪਨੀ) ਦੇ ਦਫਤਰ ਵਿੱਚੋਂ ਇੱਕ ਲੱਖ 6 ਹਜ਼ਾਰ ਰੁਪਏ ਚੋਰੀ ਹੋ ਗਏ। ਸਿਟੀ ਪੁਲੀਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਨੂੜ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਇਸ ਕੂਰੀਅਰ ਕੰਪਨੀ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਹ ਸ਼ਾਮ ਨੂੰ ਦਫਤਰ ਨੂੰ ਤਾਲਾ ਲਗਾ ਕੇ ਆਪ ਘਰ ਚਲਾ ਗਿਆ। ਜਦੋਂ ਅਗਲੇ ਦਿਨ ਆ ਕੇ ਦੇਖਿਆ ਤਾਂ ਦਫਤਰ ਦਾ ਸ਼ਟਰ ਉੱਚਾ ਚੁੱਕਿਆ ਹੋਇਆ ਸੀ ਤੇ ਤਾਲੇ ਟੁੱਟੇ ਹੋਏ ਸਨ। ਦਫਤਰ ਅੰਦਰ ਪਈ ਅਲਮਾਰੀ ਦਾ ਲਾਕਰ ਗਾਇਬ ਸੀ ਜਿਸ ਵਿੱਚੋਂ ਕੋਈ ਵਿਅਕਤੀ ਇੱਕ ਲੱਖ 6 ਹਜ਼ਾਰ 181 ਰੁਪਏ ਚੋਰੀ ਕਰ ਕੇ ਲੈ ਗਿਆ। ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।