ਨਵੀਂ ਦਿੱਲੀ, 1 ਜੁਲਾਈ
ਜ਼ਾਇਡਸ ਕੈਡਿਲਾ ਨੇ ਕਿਹਾ ਕਿ ਉਸ ਨੇ ਆਪਣਾ ਕੋਵਿਡ-19 ਟੀਕਾ ਜ਼ਾਇਕੋਵ-ਡੀ ਦੀ ਐਮਰਜੰਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਹੁਣ ਤੱਕ ਭਾਰਤ ਵਿਚ 50 ਤੋਂ ਵੱਧ ਕੇਂਦਰਾਂ ਵਿਚ ਆਪਣੇ ਕੋਵਿਡ-19 ਟੀਕੇ ਲਈ ਕਲੀਨਿਕਲ ਅਜ਼ਮਾਇਸ਼ਾਂ ਕੀਤੀਆਂ ਹਨ। ਜ਼ਾਇਡਸ ਕੈਡਿਲਾ ਨੇ ਬਿਆਨ ਵਿਚ ਕਿਹਾ, “ਕੰਪਨੀ ਨੇ ਡੀਸੀਜੀਆਈ ਦੇ ਦਫ਼ਤਰ ਵਿਚ ਜਾਇਕੋਵ-ਡੀ ਲਈ ਈਯੂਏ ਲਈ ਬਿਨੈ-ਪੱਤਰ ਦਿੱਤਾ ਹੈ। ਇਹ ਕੋਵਿਡ-19 ਦੇ ਵਿਰੁੱਧ ਪਲਾਜ਼ਮਿਡ ਡੀਐੱਨਏ ਟੀਕਾ ਹੈ। ਕੈਡਿਲਾ ਹੈੱਥਕੇਅਰ ਦੇ ਐੱਮਡੀ ਡਾ. ਸ਼ਰਵਿਲ ਪਟੇਲ ਨੇ ਕਿਹਾ ਕਿ ਜਦੋਂ ਵੈਕਸੀਨ ਨੂੰ ਹਰੀ ਝੰਡੀ ਮਿਲ ਗਈ ਤਾਂ ਇਸ ਨਾਲ ਨਾ ਸਿਰਫ਼ ਬਾਲਗਾਂ ਸਗੋਂ 12 ਤੋਂ 18 ਸਾਲ ਦੇ ਬੱਚਿਆਂ ਤੇ ਅੱਲੜਾਂ ਨੂੰ ਵੀ ਫਾਇਦਾ ਹੋਵੇਗਾ।