ਨਵੀਂ ਦਿੱਲੀ, 20 ਜੁਲਾਈ
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਦੇ ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ ਹੋਣ ਨੂੰ ‘‘ਜ਼ੁਲਮ ’ਤੇ ਆਜ਼ਾਦੀ ਦੀ ਜਿੱਤ’ ਕਰਾਰ ਦਿੱਤਾ ਹੈ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ, ‘‘ਮੁਹੰਮਦ ਜ਼ਬੈਰ ਨੂੰ ਰਿਹਾਅ ਕਰਨ ਲਈ ਮੈਂ ਸੁਪਰੀਮ ਕੋਰਟ ਧੰਨਵਾਦੀ ਹਾਂ। ਇਹ ਜ਼ੁਲਮ ’ਤੇ ਆਜ਼ਾਦੀ ਜਿੱਤ ਹੈ। ਸੁਪਰੀਮ ਕੋਰਟ ਨੂੰ ਹੋਰ ਸਾਰੇ ‘‘ਜ਼ੁਬੈਰਾਂ’’ ਨੂੰ ਵੀ ਰਿਹਾਅ ਕਰਨਾ ਚਾਹੀਦਾ ਹੈ ਅਤੇ ਗ੍ਰਿਫ਼ਤਾਰੀ ਦੀ ਤਾਕਤ ਦੀ ਦੁਰਵਰਤੋਂ ਨੂੰ ਖਤਮ ਕਰਨਾ ਚਾਹੀਦਾ ਹੈ।’’ ਉਨ੍ਹਾਂ ਨੇ ਲੋਕਾਂ ਅਪੀਲ ਕੀਤੀ, ‘‘ਸੁਤੰਤਰਤਾ ਦੇ ਹਰ ਪ੍ਰੇਮੀ ਨੂੰ ‘ਆਈ ਐਮ ਮੁਹੰੰਮਦ ਜ਼ਬੈਰ’’ ਹੈਸ਼ਟੈਗ ਦੀ ਵਰਤੋਂ ਕਰਕੇ ਟਵੀਟ ਕਰਨਾ ਚਾਹੀਦਾ ਹੈ। ਸੁਤੰਤਰਤਾ ਅਤੇ ਆਜ਼ਾਦੀ ਦੇ ਅਣਮੁੱਲੇ ਅਧਿਕਾਰਾਂ ’ਤੇ ਆਪਣੇ ਵਿਚਾਰ ਟਵੀਟ ਕਰੋ।’’ -ਏਜੰਸੀ