ਕੋਲਕਾਤਾ, 1 ਫਰਵਰੀ
ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਰਾਜੀਬ ਬੈਨਰਜੀ ਨੂੰ ਅੱਜ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲਾ ਇਹ ਦੂਜਾ ਬਾਗ਼ੀ ਹੈ, ਜਿਸ ਨੂੰ ਕੇਂਦਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਸੁਵੇਂਦੂ ਅਧਿਕਾਰੀ ਨੂੰ ਇਹ ਸੁਰੱਖਿਆ ਦਿੱਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਹਾਵੜਾ ਵਿੱਚ ਹੋਈ ਮੈਗਾ ਰੈਲੀ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਤ੍ਰਿਣਮੂਲ ਦੇ ਆਗੂਆਂ ਬੈਸ਼ਾਲੀ ਡਾਲਮੀਆ, ਰਤਿਨ ਚੱਕਰਵਰਤੀ, ਪ੍ਰਬੀਰ ਘੋਸ਼ ਅਤੇ ਅਦਾਕਾਰ ਰੁਦ੍ਰਾਨਿਲ ਘੋਸ਼ ਨੂੰ ਵੀ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ