ਵਿਸ਼ਾਖਾਪਟਨਮ, 19 ਅਕਤੂਬਰ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਖਿਲਾਫ਼ ਵਿਰੋਧੀ ਆਗੂ ਵੱਲੋਂ ਟਿੱਪਣੀ ਕਰਨ ’ਤੇ ਸੱਤਾਧਾਰੀ ਵਾਈਐਸਆਰ ਕਾਂਗਰਸ ਦੇ ਵਰਕਰ ਭੜਕ ਗਏ। ਉਨ੍ਹਾਂ ਮੰਗਲਗਿਰੀ ਵਿਚ ਤੇਦੇਪਾ ਦੇ ਮੁੱਖ ਦਫਤਰ ਦੀ ਭੰਨਤੋੜ ਕੀਤੀ ਤੇ ਪਾਰਟੀ ਦੇ ਕੌਮੀ ਬੁਲਾਰੇ ਕੇ ਪਟਾਮਿਰਾਮ ਦੇ ਵਿਜੈਵਾੜਾ ਵਿਚਲੇ ਘਰ ’ਤੇ ਵੀ ਪਥਰਾਅ ਕੀਤਾ।