ਆਤਿਸ਼ ਗੁਪਤਾ
ਚੰਡੀਗੜ੍ਹ, 17 ਮਾਰਚ
ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਚੰਡੀਗੜ੍ਹ ਦੇ ਪੈਟਰੋਲ ਪੰਪਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰਾਂ ’ਤੇ ਸਿਆਹੀ ਸੁੱਟ ਦਿੱਤੀ। ਇਹ ਸਿਆਹੀ ਸ਼ਹਿਰ ਦੇ ਸੈਕਟਰ- 22, 33, 34, 46 ਅਤੇ ਰਾਮ ਦਰਬਾਰ ਦੇ ਪੈਟਰੋਲ ਪੰਪਾਂ ‘ਤੇ ਲੱਗੇ ਪੋਸਟਰਾਂ ’ਤੇ ਸੁੱਟੀ। ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਤਾਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਵੱਧ ਕਿਉਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾ ਮਹਿੰਗਾਈ ‘ਤੇ ਨੱਥ ਪਾ ਰਹੀ ਹੈ ਅਤੇ ਨਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਯੂਥ ਕਾਂਗਰਸ ਆਗੂਆਂ ਨੇ ਪੈਟਰੋਲ ਪੰਪਾਂ ‘ਤੇ ‘ਮਹਿੰਗਾਈ ਦੀ ਮਾਰ, ਮੋਦੀ ਸਰਕਾਰ ਜ਼ਿੰਮੇਵਾਰ’ ਦੇ ਪੋਸਟਰ ਵੀ ਚਿਪਕਾ ਦਿੱਤੇ ਹਨ।