ਲਖਨਊ, 12 ਜਨਵਰੀ
ਓਬੀਸੀ ਆਗੂ ਓਮ ਪ੍ਰਕਾਸ਼ ਰਾਜਭਰ ਨੇ ਦਾਅਵਾ ਕੀਤਾ ਹੈ ਕਿ ਯੋਗੀ ਆਦਿੱਤਿਆਨਾਥ ਮੰਤਰੀ ਮੰਡਲ ’ਚੋਂ ਇਕ ਤੋਂ ਦੋ ਮੰਤਰੀ ਰੋਜ਼ਾਨਾ ਅਸਤੀਫ਼ੇ ਦੇਣਗੇ ਅਤੇ 20 ਜਨਵਰੀ ਤੱਕ ਇਨ੍ਹਾਂ ਆਗੂਆਂ ਦੀ ਗਿਣਤੀ ਵਧ ਕੇ 18 ਹੋ ਜਾਵੇਗੀ। ਸਵਾਮੀ ਪ੍ਰਸਾਦ ਮੌਰਿਆ ਅਤੇ ਦਾਰਾ ਸਿੰਘ ਚੌਹਾਨ ਵੱਲੋਂ ਅਸਤੀਫ਼ੇ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਰਾਜਭਰ ਨੇ ਇਹ ਦਾਅਵਾ ਕੀਤਾ। -ਪੀਟੀਆਈ