ਲਖਨਊ, 21 ਫਰਵਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਲੈਕਟ੍ਰਾਨਿਕ ਉਪਕਰਣ ਨਾ ਚਲਾ ਸਕਣ ਦੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੱਲੋਂ ਲਾਏ ਗਏ ਦੋਸ਼ਾਂ ਨੂੰ ਬਚਗਾਨਾ ਕਰਾਰ ਦਿੰਦਿਆਂ ਕਿਹਾ ਕਿ ਉਹ ਵੱਖ ਵੱਖ ਸਰਕਾਰੀ ਯੋਜਨਾਵਾਂ ਦੀ ਕਾਰਜ ਪ੍ਰਣਾਲੀ ਦੀ ਨਿਗਰਾਨੀ ਈ-ਡੈਸ਼ਬੋਰਡ ਰਾਹੀਂ ਕਰਦੇ ਹਨ। ਯੋਗੀ ਨੇ ਦੱਸਿਆ ਕਿ ਸਰਕਾਰ ਨੇ ਇਸ ਵਾਰ ਈ-ਬਜਟ ਪੇਸ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਅਖਿਲੇਸ਼ ਨੇ ਕਿਹਾ ਸੀ ਕਿ ‘ਬਾਬਾ ਮੁੱਖ ਮੰਤਰੀ’ ਟੈਬਲੇਟ ਅਤੇ ਲੈਪਟਾਪ ਚਲਾਉਣਾ ਨਹੀਂ ਜਾਣਦਾ ਜਿਸ ਕਾਰਨ ਇਨ੍ਹਾਂ ਨੂੰ ਵੰਡਣ ’ਚ ਦੇਰੀ ਕੀਤੀ ਗਈ ਹੈ। ਯੋਗੀ ਨੇ ਤਨਜ਼ ਭਰੇ ਲਹਿਜੇ ’ਚ ਕਿਹਾ ਕਿ ਅਖਿਲੇਸ਼ ਸਾਰੀ ਜ਼ਿੰਦਗੀ ਬਬੂਆ ਰਹਿਣਗੇ।