ਮੁੰਬਈ, 4 ਨਵੰਬਰ
ਬੰਬਈ ਹਾਈ ਕੋਰਟ ਨੇ ਯੈੱਸ ਬੈਂਕ ਧੋਖਾਧੜੀ ਮਾਮਲੇ ਵਿੱਚ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ ਦੇ ਪ੍ਰਮੋਟਰ ਕਪਿਲ ਅਤੇ ਧੀਰਜ ਵਧਾਵਨ ਦੀ ਜ਼ਮਾਨਤ ਅਰਜ਼ੀ ਬੁੱਧਵਾਰ ਨੂੰ ਰੱਦ ਕਰ ਦਿੱਤੀ। ਜਸਟਿਸ ਐਸਵੀ ਕੋਤਵਾਲ ਦੀ ਬੈਂਚ ਨੇ 23 ਅਕਤੂਬਰ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਵਧਾਵਨ ਭਰਾਵਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦੇ ਕੇ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ।- ਏਜੰਸੀ