ਮੁੰਬਈ: ਯੈੱਸ ਬੈਂਕ ’ਚ ਹੋਏ 3,642 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁੰਬਈ ’ਚ ਆਲਮੀ ਟੂਰ ਤੇ ਟਰੈਵਲ ਕੰਪਨੀ ਕੌਕਸ ਐਂਡ ਕਿੰਗਜ਼ ਗਰੁੱਪ (ਸੀਕੇਜੀ) ਦੀਆਂ ਪੰਜ ਥਾਵਾਂ ’ਤੇ ਛਾਪੇ ਮਾਰੇ ਹਨ। ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਅਤੇ ਸੀਜੇਜੀ ਵਿਚਾਲੇ ਹੋਏ ਲੈਣ ਦੇਣ ਦੇ ਸਬੂਤ ਤੇ ਸੂਚਨਾ ਇਕੱਠੀ ਕਰਨ ਲਈ ਮਾਰੇ ਗਏ ਸੀ।
-ਆਈਏਐੱਨਐੱਸ