ਮੁੰਬਈ, 12 ਨਵੰਬਰ
ਇੱਥੋਂ ਦੀ ਇੱਕ ਮੈਜਿਸਟਰੇਟ ਅਦਾਲਤ ਵੱਲੋਂ ਅੱਜ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੀ ਬੇਟੀ ਰੌਸ਼ਨੀ ਕਪੂਰ ਨੇ ਜ਼ਮਾਨਤ ਦੇ ਦਿੱਤੀ ਗਈ। ਡੀਐੱਚਐੱਲਐੱਫ ਨਾਲ ਸਬੰਧਤ ਯੈੱਸ ਬੈਂਕ ਕਥਿਤ ਘੁਟਾਲੇ ’ਚ ਮੁਲਜ਼ਮ ਰੌਸ਼ਨੀ ਸੰਮਨ ਜਾਰੀ ਹੋਣ ਮਗਰੋਂ ਅਦਾਲਤ ’ਚ ਪੇਸ਼ ਹੋਈ ਸੀ। ਰੌਸ਼ਨੀ ਕਪੂਰ ਘੁਟਾਲੇ ਦੇ ਮਾਮਲੇ ’ਚ ਨਾਮਜ਼ਦ 8 ਮੁਲਜ਼ਮਾਂ ਵਿੱਚੋਂ ਇੱਕ ਹੈ, ਜਿਨ੍ਹਾਂ ਖ਼ਿਲਾਫ਼ ਸੀਬੀਆਈ ਵੱਲੋਂ ਜੂਨ ਮਹੀਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ। ਅਦਾਲਤ ਨੇ ਦੋਸ਼ ਪੱਤਰ ਪ੍ਰਵਾਨ ਕਰਦਿਆਂ ਸਾਰੇ ਮੁਲਜ਼ਮਾਂ, ਜਿਨ੍ਹਾਂ ’ਚ ਰੌਸ਼ਨੀ ਕਪੂਰ ਤੇ ਚਾਰ ਕੰਪਨੀਆਂ ਡੀਐੱਚਐੱਲਐੱਫ, ਬਿਲੀਫ਼ ਰਿਲੇਟਰਜ਼ ਪ੍ਰਾਈਵੇਟ ਲਿਮਿਟਡ, ਆਰਕੇਡਬਲਿਊ ਪ੍ਰਾਜੈਕਟ ਪ੍ਰਾਈਵੇਟ ਲਿਮਿਟਡ, ਡੀਓਆਈਟੀ ਅਰਬਨ ਵੈਂਚਰਜ਼ (ਇੰਡੀਆ) ਪ੍ਰਾਈਵੇਟ ਲਿਮਿਟਡ ਸ਼ਾਮਲ ਹਨ, ਨੂੰ ਸੰਮਨ ਜਾਰੀ ਕੀਤੇ ਸਨ। -ਪੀਟੀਆਈ