ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਕਿਸਾਨਾਂ ਦੀ ਤੰਦਰੁਸਤੀ ਬਾਰੇ ਜਾਣਨ ਲਈ ਅੱਜ ਦੁਪਹਿਰੇ ਗਾਜ਼ੀਪੁਰ ਹੱਦ ਪਹੁੰਚੇ ਅਤੇ ਬੀਕੇਯੂ ਆਗੂ ਰਾਕੇਸ਼ ਟਿਕੈਤ ਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਨੈਸ਼ਨਲ ਫਰੰਟ ਦਾ ਕਿਸਾਨੀ ਲਹਿਰ ਨੂੰ ਪੂਰਾ ਸਮਰਥਨ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਅੰਦੋਲਨ ਦੇ ਨਾਲ ਉਹ ਖੜ੍ਹੇ ਹੋਣਗੇ ਤੇ ਤ੍ਰਿਣਮੂਲ ਕਾਂਗਰਸ ਅਤੇ ਨੈਸ਼ਨਲ ਫਰੰਟ ਦਾ ਸਮਰਥਨ ਵੀ ਮਿਲੇਗਾ। -ਏਜੰਸੀ