ਲਖਨਊ, 4 ਅਪਰੈਲ
ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਵਿਧਾਨ ਪਰਿਸ਼ਦ ਮੈਂਬਰ (ਐੱਮਐੱਲਸੀ) ਯਸ਼ਵੰਤ ਸਿੰਘ ਪਾਰਟੀ ਪਾਰਟੀ ਵਿਰੋਧੀ ਸਰਗਰਮੀਆਂ ਲਈ ਤੁਰੰਤ ਪ੍ਰਭਾਵ ਨਾਲ ਭਾਜਪਾ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਇਹ ਜਾਣਕਾਰੀ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਨੇ ਮਨੀਸ਼ ਦੀਕਸ਼ਤ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਹੈੱਡਕੁਆਰਟਰ ਇੰਚਾਰਜ ਗੋਵਿੰਦ ਨਾਰਾਇਣ ਸ਼ੁਕਲ ਨੇ ਯਸ਼ਵੰਤ ਸਿੰਘ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਆਜ਼ਮਗੜ੍ਹ-ਮਊ ਸਥਾਨਕ ਇਕਾਈ ਚੋਣ ਖੇਤਰ ਵਿਚੋਂ ਪਾਰਟੀ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਆਪਣੇ ਪੁੱਤਰ ਵਿਕਰਾਂਤ ਸਿੰਘ ਨੂੰ ਆਜ਼ਾਦ (ਵਿਧਾਨ ਪਰਿਸ਼ਦ ਚੋਣ) ਚੋਣ ਲੜਾਉਣ ਅਤੇ ਪ੍ਰਚਾਰ ਕਰਨ ਦੀ ਸ਼ਿਕਾਇਤ ਮਿਲੀ ਹੈ। ਸ਼ੁਕਲ ਨੇ ਪੱਤਰ ਵਿੱਚ ਲਿਖਿਆ ਹੈ ਕਿ ਜ਼ਿਲ੍ਹਾ ਅਤੇ ਸਬੰਧਤ ਖੇਤਰ ਵੱਲੋਂ ਭੇਜੀ ਰਿਪੋਰਟ ਦਾ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਨੋਟਿਸ ਲਿਆ ਹੈ ਅਤੇ ਉਨ੍ਹਾਂ ਦੇ ਨਿਰਦੇਸ਼ ਤੇ ਤੁਹਾਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚ ਛੇ ਸਾਲਾਂ ਲਈ ਕੱਢਿਆ ਜਾਂਦਾ ਹੈ। -ਏਜੰਸੀ