ਨਵੀਂ ਦਿੱਲੀ, 4 ਨਵੰਬਰ
ਇੱਥੋਂ ਦੀ ਅਦਾਲਤ ਨੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਡਾਕਟਰੀ ਅਤੇ ਮਨੁੱਖੀ ਆਧਾਰ ’ਤੇ ਪਤਨੀ ਦੀ ਸਰਜਰੀ ਕਰਵਾਉਣ ਲਈ ਨੌਂ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸੁਸ਼ੀਲ ਕੁਮਾਰ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿੱਚ ਪਿਛਲੇ ਸਾਲ 2 ਜੂਨ ਤੋਂ ਨਿਆਂਇਕ ਹਿਰਾਸਤ ਵਿੱਚ ਹੈ। ਉਸ ਨੇ ਪਤਨੀ ਦੇ ਇਲਾਜ ਲਈ ਅੰਤਰਿਮ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। -ਪੀਟੀਆਈ