ਨਵੀਂ ਦਿੱਲੀ, 22 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਦੁਨੀਆਂ ਦਾ ਕੋਈ ਵੀ ਵਿਕਾਸ ਅਫਰੀਕਾ ਦੇ ਮੁੜ ਉਭਾਰ ਤੋਂ ਬਿਨਾਂ ਅਧੂਰਾ ਹੈ। ਉਨ੍ਹਾਂ ਅਫਰੀਕਾ ਮਹਾਦੀਪ ਦੇ ਵਿਕਾਸ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਭਾਰਤ-ਅਫਰੀਕਾ ਭਾਈਵਾਲੀ ਬਾਰੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਮੌਜੂਦਾ ਦੁਨੀਆਂ ਦੇ ਸੰਦਰਭ ’ਚ ਅਫਰੀਕਾ ਮਹਾਦੀਪ ਦੇ ਵਿਕਾਸ ਤੇ ਉਭਾਰ ਦਾ ਸਵਾਗਤ ਕਰਦਾ ਹੈ। ਉਨ੍ਹਾਂ ਇਸ ਮੌਕੇ ਕਰੋਨਾ ਮਹਾਮਾਰੀ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਇਸ ਦੇ ਨਤੀਜੇ ਲੰਮਾ ਸਮਾਂ ਅਸਰ ਦਿਖਾਉਣਗੇ ਅਤੇ ਦੁਨੀਆਂ ਦੀ ਪਰਿਭਾਸ਼ਾ 1950 ਤੇ 1960 ਦੌਰਾਨ ਬਸਤੀਵਾਦ ਦੇ ਖਤਮ ਹੋਣ ਵਾਂਗ ਤੈਅ ਹੋਵੇਗੀ। ਉਨ੍ਹਾਂ ਕਿਹਾ, ‘ਲੰਘੇ 80 ਸਾਲਾਂ ਦੌਰਾਨ ਕਰੋਨਾ ਮਹਾਮਾਰੀ ਵੱਡੀ ਆਲਮੀ ਘਟਨਾ ਹੈ। -ਪੀਟੀਆਈ