ਨਵੀਂ ਦਿੱਲੀ, 12 ਜਨਵਰੀ
ਵਿਸ਼ਵ ਬੈਂਕ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਵਰ੍ਹੇ ’ਚ 8.3 ਫ਼ੀਸਦ ਰਹਿਣ ਦੇ ਅਨੁਮਾਨ ਨੂੰ ਬਹਾਲ ਰੱਖਿਆ ਹੈ। ਪਿਛਲੇ ਸਾਲ ਜੂਨ ’ਚ ਵਿਸ਼ਵ ਬੈਂਕ ਨੇ ਭਾਰਤੀ ਆਰਥਿਕ ਵਿਕਾਸ ਦਰ 8.3 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਸੀ। ਕੌਮੀ ਅੰਕੜਾ ਦਫ਼ਤਰ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਕੌਮੀ ਆਮਦਨ ਦੇ ਪਹਿਲੇ ਅਗਾਊਂ ਅੰਦਾਜ਼ਿਆਂ ਮੁਤਾਬਕ ਸਾਲ 2021-22 ’ਚ ਵਿਕਾਸ ਦਰ 9.2 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਉਨ੍ਹਾਂ ਨੂੰ ਖੇਤੀ, ਮਾਈਨਿੰਗ ਅਤੇ ਮੈਨੂੰਫੈਕਚਰਿੰਗ ਸੈਕਟਰਾਂ ’ਚ ਸੁਧਾਰ ਹੋਣ ਦੀ ਉਮੀਦ ਹੈ। ਵਿਸ਼ਵ ਬੈਂਕ ਨੇ ਆਪਣੀ ਤਾਜ਼ਾ ਆਲਮੀ ਰਿਪੋਰਟ ’ਚ ਕਿਹਾ ਹੈ ਕਿ 2022-23 ’ਚ ਵਿਕਾਸ ਦਰ 8.7 ਅਤੇ 2023-24 ’ਚ 6.8 ਫ਼ੀਸਦ ਰਹਿ ਸਕਦੀ ਹੈ। -ਪੀਟੀਆਈ