ਮੁੰਬਈ, 6 ਜੁਲਾਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੂਬੇ ਵਿੱਚ ਕਾਰੋਬਾਰੀ ਗਤੀਵਿਧੀਆਂ ਬਹਾਲ ਕੀਤੇ ਜਾਣ ਦੀ ਆਗਿਆ ਦਿੱਤੇ ਜਾਣ ਦੇ ਬਾਵਜੂਦ ਕਈ ਸਨਅਤਾਂ ਵਲੋਂ ਕਾਮਿਆਂ ਨੂੰ ਕੱਢੇ ਜਾਣ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਹ ਸਹੀ ਨਹੀਂ ਹੈ। ਠਾਕਰੇ ਨੇ ਇਹ ਟਿੱਪਣੀਆਂ ਸੂਬਾ ਸਰਕਾਰ ਦੇ ਮਹਾਜੌਬਸ ਪੋਰਟਲ ਦੀ ਲਾਂਚ ਮੌਕੇ ਕੀਤੀ। ਇਸ ਪੋਰਟਲ ਦਾ ਮਕਸਦ ਵਸਨੀਕਾਂ ਨੂੰ ਨੌਕਰੀਆਂ ਊਪਲੱਬਧ ਕਰਾਊਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਊਨ੍ਹਾਂ ਦੀ ਸਰਕਾਰ ਵਲੋਂ ਵਪਾਰਕ ਗਤੀਵਿਧੀਆਂ ਬਹਾਲ ਕੀਤੇ ਜਾਣ ਮਗਰੋਂ ਪਰਵਾਸੀ ਕਾਮਿਆਂ ਨੇ ਹੌਲੀ-ਹੌਲੀ ਵਾਪਸ ਮਹਾਰਾਸ਼ਟਰ ਆਊਣਾ ਸ਼ੁਰੂ ਕਰ ਦਿੱਤਾ ਹੈ। ਊਨ੍ਹਾਂ ਕਿਹਾ, ‘‘ਅੱਜ ਸਾਡੇ ਕੋਲ ਨੌਕਰੀਆਂ ਮੌਜੂਦ ਹਨ, ਪਰ ਕਾਮੇ ਨਹੀਂ ਹਨ। ਭਾਵੇਂ ਕਿ ਇਹ ਅਸਲ ਸਥਿਤੀ ਹੈ ਪਰ ਕੱਲ੍ਹ ਮੈਂ ਇੱਕ ਵੱਖਰਾ ਰੁਝਾਨ ਦੇਖਿਆ। ਕਈ ਸਨਅਤਾਂ ਨੇ ਕਾਮਿਆਂ ਦੀਆਂ ਤਨਖਾਹਾਂ ਘਟਾਊਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਾਂ ਕੱਢਣੇ ਸ਼ੁਰੂ ਕਰ ਦਿੱਤੇ ਹਨ।’’ ਊਨ੍ਹਾਂ ਕਿਹਾ, ‘‘ਸਥਾਨਕ ਵਾਸੀਆਂ ਅਤੇ ਪਰਵਾਸੀ ਕਾਮਿਆਂ, ਜੋ ਹਾਲੇ ਤੱਕ ਆਪਣੇ ਸੂਬਿਆਂ ਤੋਂ ਨਹੀਂ ਪਰਤੇ ਅਤੇ ਕੰਮ ’ਤੇ ਨਹੀਂ ਆ ਰਹੇ, ਨੂੰ ਕੱਢਿਆ ਜਾ ਰਿਹਾ ਹੈ। ਇਹ ਸਹੀ ਨਹੀਂ ਹੈ।’’ ਊਨ੍ਹਾਂ ਕਿਹਾ ਕਿ ਇਹ ਮੁੱਦਾ ਸਨਅਤਕਾਰਾਂ ਨਾਲ ਵਿਚਾਰੇ ਜਾਣ ਦੀ ਲੋੜ ਹੈ।
-ਪੀਟੀਆਈ