ਕਾਨਪੁਰ, 29 ਦਸੰਬਰ
ਕਾਨਪੁਰ ਦੇ ਮੁੱਖ ਡਾਕਘਰ ਨੇ ਅੰਡਰਵਰਲਡ ਮਾਫੀਆ ਡਾਨ ਛੋਟਾ ਰਾਜਨ ਅਤੇ ਬਦਨਾਮ ਗੈਂਗਸਟਰ ਮੁੰਨਾ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟ ਜਾਰੀ ਕਰ ਦਿੱਤੀਆਂ। ਇਸ ਤੋਂ ਬਾਅਦ ਵਿਭਾਗ ਨੇ ਇਸ ਮਾਮਲੇ ਵਿਚ ਜ਼ਿੰਮੇਵਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਡਾਕ ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਛੋਟੇ ਰਾਜਨ ਅਤੇ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕਾਂ ਟਿਕਟ ਸ਼ਹਿਰ ਦੇ ਮੁੱਖ ਡਾਕਘਰ ਵਿਖੇ ਜਾਰੀ ਕੀਤੇ ਗਏ ਸਨ। ਰਾਜਨ ਤੇ ਬਜਰੰਗੀ ਦੀਆਂ 12-12 ਟਿਕਟਾਂ ਮਾਈ ਸਟੈਂਪ ਯੋਜਨਾ ਤਹਿਤ ਛਾਪੀਆਂ ਗਈਆਂ ਤੇ ਵਿਭਾਗ ਨੇ ਜਾਰੀ ਵੀ ਕਰ ਦਿੱਤੀਆਂ। ਪੋਸਟਮਾਸਟਰ ਨੇ ਇਸ ਬਾਰੇ ਗਲਤੀ ਮੰਨ ਲਈ ਹੈ।