ਨਵੀਂ ਦਿੱਲੀ: ਆਪਣੇ ਜ਼ੋਨਲ ਦਫ਼ਤਰਾਂ ਨੂੰ 500 ਤੋਂ ਵੱਧ ਠੇਕਾ ਆਧਾਰਿਤ ਸੁਪਰਵਾਈਜ਼ਰਾਂ ਦੀਆਂ ਸੇਵਾਵਾਂ ਰੱਦ ਕਰਨ ਦਾ ਹੁਕਮ ਜਾਰੀ ਕਰਨ ਤੋਂ ਕੁਝ ਦਿਨ ਬਾਅਦ ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (ਆਈਆਰਸੀਟੀਸੀ) ਨੇ ਹੁਣ ਉਸ ਹੁਕਮ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਵਧੇਰੇ ਮੁਲਾਜ਼ਮਾਂ ਦਾ ਕਰਾਰ ਇਸ ਸਾਲ ਦੇ ਅਖੀਰ ਤੱਕ ਮੁੱਕਣ ਵਾਲਾ ਹੈ। ਹੁਣ ਨਿਗਮ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਅਗਲੇ ਨੋਟਿਸ ਤੱਕ ਰੋਕ ਲਿਆ ਗਿਆ ਹੈ। -ਪੀਟੀਆਈ