ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਹੈ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਸਾਰੇ ਖੇਤਰਾਂ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਊਣ ਨੂੰ ਯਕੀਨੀ ਬਣਾਊਣਾ ਤਰਜੀਹੀ ਕੰਮ ਹੈ। ਇਹ ਟਿੱਪਣੀ ਚੀਨ ਨਾਲ ਚੱਲ ਰਹੀ ਸਰਹੱਦੀ ਕਸ਼ੀਦਗੀ ਦੌਰਾਨ ਹੋਣ ਵਾਲੀ ਅਗਲੇ ਗੇੜ ਦੀ ਫੌਜੀ ਗੱਲਬਾਤ ਤੋਂ ਪਹਿਲਾਂ ਆਈ ਹੈ। ਅੱਠਵੇਂ ਗੇੜ ਦੀ ਫੌਜੀ ਵਾਰਤਾ ਲਈ ਤਰੀਕ ਭਾਵੇਂ ਅਜੇ ਨਿਰਧਾਰਿਤ ਨਹੀਂ ਕੀਤੀ ਗਈ ਹੈ ਪਰ ਇਸ ਦੇ ਛੇਤੀ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਟਕਰਾਅ ਵਾਲੇ ਸਾਰੇ ਖੇਤਰਾਂ ਵਿੱਚੋਂ ਦੋਵਾਂ ਦੇਸ਼ਾਂ ਵਲੋਂ ਫੌਜਾਂ ਨੂੰ ਪਿੱਛੇ ਹਟਾਊਣਾ ਤਰਜੀਹੀ ਕੰਮ ਹੈ। -ਪੀਟੀਆਈ