ਨਵੀਂ ਦਿੱਲੀ, 23 ਜੂਨ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ‘ਅਗਨੀਪਥ ਸਕੀਮ’ ਨੂੰ ਲੈ ਕੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਲੱਖਾਂ ਨੌਜਵਾਨਾਂ ਦਾ ਦੇਸ਼ ਸੇਵਾ ਕਰਨ ਦਾ ਸੁਪਨਾ ਤੋੜ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੇ ਅੱਥਰੂਆਂ ਤੋਂ ਉੱਠਣ ਵਾਲਾ ਤੂਫ਼ਾਨ ਪ੍ਰਧਾਨ ਨਰਿੰਦਰ ਮੋਦੀ ਦੇ ‘ਹੰਕਾਰ’ ਨੂੰ ਖਤਮ ਕਰ ਦੇਵੇਗਾ। ਰਾਹੁਲ ਗਾਂਧੀ ਨੇ ਟਵਿੱਟਰ ਖਾਤੇ ’ਤੇ ਰੋਂਦੇ ਹੋਏ ਇੱਕ ਨੌਜਵਾਨ ਦੀ ਵੀਡੀਓ ਪੋਸਟ ਕੀਤੀ ਜਿਹੜਾ ਕਿ ਫੌਜ ਵਿੱਚ ਭਰਤੀ ਦਾ ਮੌਕਾ ਖੁੰਝਣ ਕਾਰਨ ਆਪਣਾ ਗੁੱਸਾ ਜਾਹਿਰ ਕਰ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਪਿਛਲੇ ਦੋ ਸਾਲਾਂ ਤੋਂ ਸੈਨਾਵਾਂ ਵਿੱਚ ਕੋਈ ਭਰਤੀ ਨਹੀਂ ਹੋਈ। ਸਾਲ 2018-19 ਵਿੱਚ ਭਰਤੀ ਦਾ ਅੰਕੜਾ 53,431, 2019-20 ਵਿੱਚ 80,572, ਜਦਕਿ 2020-21 ਅਤੇ 2021-22 ਵਿੱਚ ਵੀ ਜ਼ੀਰੋ ਸੀ।’’ ਰਾਹੁਲ ਨੇ ਕਥਿਤ ਦੋਸ਼ ਲਾਇਆ ਕਿ ਖੁਦ ਨੂੰ ‘ਰਾਸ਼ਟਰਵਾਦੀ’ ਕਹਾਉਣ ਵਾਲੀ ਭਾਜਪਾ ਸਰਕਾਰ ‘ਅਗਨੀਪਥ ਸਕੀਮ’ ਰਾਹੀਂ ਹਥਿਆਰਬੰਦ ਸੈਨਾਵਾਂ ਨੂੰ ‘ਕਮਜ਼ੋਰ’ ਕਰ ਰਹੀ ਹੈ। -ਪੀਟੀਆਈ