ਨਵੀਂ ਦਿੱਲੀ, 8 ਅਕਤੂਬਰ
ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਸ਼ਸ਼ੀ ਥਰੂਰ ਨੇ ਮੈਦਾਨ ’ਚੋਂ ਪਿੱਛੇ ਹਟਣ ਦੀ ਚਰਚਾ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਚੁਣੌਤੀ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਇਹ ਪਾਰਟੀ ਅੰਦਰ ਦੋਸਤਾਨਾ ਮੁਕਾਬਲਾ ਹੈ। ਟਵਿੱਟਰ ’ਤੇ ਉਨ੍ਹਾਂ ਕਿਹਾ,‘‘ਇਹ ਸੰਘਰਸ਼ ਹੈ। ਪਾਰਟੀ ਅੰਦਰ ਦੋਸਤਾਨਾ ਮੁਕਾਬਲਾ ਹੈ ਅਤੇ ਮੈਂ ਡਟਿਆ ਰਹਾਂਗਾ। ਭਵਿੱਖ ਬਾਰੇ ਸੋਚੋ, ਥਰੂਰ ਬਾਰੇ ਸੋਚੋ।’’ -ਪੀਟੀਆਈ