ਸ਼ਿਮਲਾ, 24 ਜੂਨ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਇਕ ਵਿਅਕਤੀ ਨੇ ਪਤਨੀ ਦੇ ਪੁਰਸ਼ ਦੋਸਤ ਦੀ ਹੱਤਿਆ ਮਗਰੋਂ ਖੁਦਕੁਸ਼ੀ ਕਰ ਲਈ। ਐੱਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਦਿੱਲੀ ਦੀਆਂ ਦੋ ਮਹਿਲਾਵਾਂ, ਜਿਨ੍ਹਾਂ ’ਚੋਂ ਇਕ ਵਿਆਹੀ ਸੀ, ਮਨਾਲੀ ਦੇ ਇਕ ਹੋਟਲ ’ਚ ਰਹਿ ਰਹੀਆਂ ਸਨ। ਉਨ੍ਹਾਂ ਵੀਰਵਾਰ ਰਾਤ ਆਪਣੇ ਦੋਸਤ ਸਨੀ ਨੂੰ ਕਮਰੇ ’ਚ ਬੁਲਾਇਆ। ਪਤੀ ਜਦੋਂ ਅਗਲੀ ਸਵੇਰ ਹੋਟਲ ਪਹੁੰਚਿਆ ਤਾਂ ਸਨੀ ਨੂੰ ਆਪਣੀ ਪਤਨੀ ਨਾਲ ਦੇਖਦੇ ਸਾਰ ਉਸ ਨੂੰ ਗੋਲੀ ਮਾਰ ਦਿੱਤੀ। ਮਹਿਲਾ ਮੁਤਾਬਕ ਉਸ ਦੇ ਪਤੀ ਨੇ ਬਾਅਦ ’ਚ ਖੁਦ ਨੂੰ ਗੋਲੀ ਮਾਰ ਲਈ। ਐੱਸਪੀ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਸੱਦ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਤਹਿਕੀਕਾਤ ਮੁਤਾਬਕ ਮਹਿਲਾ ਦੀ ਇਸ ਜੁਰਮ ’ਚ ਕੋਈ ਭੂਮਿਕਾ ਨਹੀਂ ਹੈ। -ਪੀਟੀਆਈ