ਪਣਜੀ, 30 ਜੂਨ
ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਦੀ ਖਬਰ ਸੁਣਦਿਆਂ ਹੀ ਅੱਜ ਗੋਆ ਦੇ ਹੋਟਲ ਵਿੱਚ ਠਹਿਰੇ ਬਾਗ਼ੀ ਸ਼ਿਵ ਸੈਨਿਕ ਵਿਧਾਇਕਾਂ ਨੇ ਹੋਟਲ ਦੀ ਲਾਬੀ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ। ਏਕਨਾਥ ਸ਼ਿੰਦੇ ਜਦੋਂ ਅੱਜ ਮੁੰਬਈ ਪਹੁੰਚੇ ਸਨ ਤਾਂ ਕੁਝ ਬਾਗ਼ੀ ਵਿਧਾਇਕ ਗੋਆ ਹੀ ਰੁਕ ਗਏ ਸਨ। ਇਹ ਸਾਰੇ ਵਿਧਾਇਕ ਇਕ ਦਿਨ ਪਹਿਲਾਂ ਹੀ ਗੁਹਾਟੀ ਤੋਂ ਗੋਆ ਆਏ ਸਨ। -ਪੀਟੀਆਈ