ਊਧਾਗਾਮੰਡਲਮ, 6 ਅਗਸਤ
ਖ਼ਰਾਬ ਮੌਸਮ ਦੇ ਮੱਦੇਨਜ਼ਰ ਹੈਲੀਕਾਪਟਰ ਨਾ ਉੱਡਣ ਕਾਰਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅੱਜ ਕੋਇੰਬਟੂਰ ਨੇੜੇ ਸੁਲੂਰ ਏਅਰ ਫੋਰਸ ਸਟੇਸ਼ਨ ਤੱਕ ਸੜਕੀ ਰਸਤੇ ਜਾਣ ਲਈ ਮਜਬੂਰ ਹੋਣਾ ਪਿਆ। ਰਾਸ਼ਟਰਪਤੀ ਇੱਥੇ ਤਿੰਨ ਰੋਜ਼ਾ ਦੌਰੇ ’ਤੇ ਆਏ ਹੋਏ ਸਨ। ਉਹ ਚੇਨੱਈ ਵਿੱਚ ਤਾਮਿਲਨਾਡੂ ਵਿਧਾਨ ਸਭਾ ਦਾ ਸਤਾਬਦੀ ਦਿਵਸ ਮਨਾਉਣ ਮਗਰੋਂ 3 ਅਗਸਤ ਨੂੰ ਇੱਥੇ ਪਹੁੰਚੇ ਸਨ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਨੀਲਗਿਰੀਜ਼ ਜ਼ਿਲ੍ਹੇ ਦੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਉਹ ਸੁਲੂਰ ਲਈ ਸਵੇਰੇ 9.30 ਵਜੇ ਰਵਾਨਾ ਹੋਏ। ਇਸ ਦੌਰਾਨ ਮੀਂਹ ਸ਼ੁਰੂ ਹੋ ਗਿਆ ਅਤੇ ਉਹ ਹੈਲੀਕਾਪਟਰ ਰਾਹੀਂ ਨਹੀਂ ਜਾ ਸਕੇ। ਰਾਸ਼ਟਰਪਤੀ ਕੋਵਿੰਦ ਤੇ ਉਨ੍ਹਾਂ ਦੀ ਪਤਨੀ ਸਵਿਤਾ ਆਨੰਦ ਨੂੰ ਕਾਰ ਰਾਹੀਂ ਜਾਣਾ ਪਿਆ। ਰਾਸ਼ਟਰਪਤੀ ਸੁਲੂਰ ਦੁਪਹਿਰ 2.30 ਵਜੇ ਪਹੁੰਚੇ ਅਤੇ ਫਿਰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਰਵਾਨਾ ਹੋਏ। -ਪੀਟੀਆਈ