ਨਵੀਂ ਦਿੱਲੀ, 27 ਅਕਤੂਬਰ
ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਮੰਗਲਵਾਰ ਨੂੰ ਸੇਵਾ ਬੰਦ ਹੋਣ ਦੇ ਮਾਮਲੇ ਦੀ ਰਿਪੋਰਟ ਅੱਜ ਆਈਟੀ ਮੰਤਰਾਲੇ ਨੂੰ ਸੌਂਪ ਦਿੱਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਮੈਟਾ ਦੀ ਮਾਲਕੀ ਵਾਲੇ ਮੈਸੇਜਿੰਗ ਪਲੇਟਫਾਰਮ ਨੂੰ ਸੇਵਾ ਬੰਦ ਹੋਣ ਦੇ ਕਾਰਨਾਂ ਦੀ ਰਿਪੋਰਟ ਦੇਣ ਲਈ ਕਿਹਾ ਸੀ। ਮੰਗਲਵਾਰ ਨੂੰ ਖਪਤਕਾਰਾਂ ਨੇ ਵਟਸਐਪ ’ਤੇ ਵੀਡੀਓ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਸਮੱਸਿਆ ਆਉਣ ਦੀ ਸ਼ਿਕਾਇਤ ਕੀਤੀ ਸੀ। ਵਟਸਐਪ ਸੇਵਾਵਾਂ ਲਗਪਗ ਦੋ ਘੰਟਿਆਂ ਬਾਅਦ ਮੁੜ ਬਹਾਲ ਹੋਈਆਂ ਸਨ। –ਏਜੰਸੀ