ਨਵੀਂ ਦਿੱਲੀ, 25 ਸਤੰਬਰ
ਭਾਰਤੀ ਖਪਤਕਾਰਾਂ ਲਈ ਵਟਸਐਪ ਪੇਮੈਂਟਸ ‘ਕੈਸ਼ਬੈਕ’ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਚੈਟ ਬਾਰ ਤੋਂ ਛੇਤੀ ਭੁਗਤਾਨ ਕਰਨ ਲਈ ਚੈਟ ਸ਼ਾਰਟਕੱਟ ਲਾਂਚ ਕੀਤਾ ਸੀ। ਇਕ ਜਾਣਕਾਰੀ ਅਨੁਸਾਰ ਖਪਤਕਾਰ ਨੂੰ ਵਟਸਐਪ ਰਾਹੀਂ ਭੁਗਤਾਨ ਦੇ 48 ਘੰਟਿਆਂ ਬਾਅਦ ਕੈਸ਼ਬੈੱਕ ਪ੍ਰਾਪਤ ਹੋਵੇਗਾ। ਕੰਪਨੀ ਖਪਤਕਾਰਾਂ ਨੂੰ ਵਟਸਐਪ ਪੇਮੇੈਂਟਸ ਫੀਚਰ ਦੀ ਵਰਤੋਂ ਲਈ ਉਤਸ਼ਾਹਤ ਕਰਨ ਦੇ ਉਦੇਸ਼ ਤਹਿਤ ਕੈਸ਼ਬੈਕ ਦੇ ਰਹੀ ਹੈ। -ਏਜੰਸੀ