ਨਵੀਂ ਦਿੱਲੀ, 31 ਅਗਸਤ
ਵਟਸਐਪ ਵਲੋਂ ਆਪਣੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਸ ਨੇ 16 ਜੂਨ ਤੋਂ 31 ਜੁਲਾਈ ਤਕ 30 ਲੱਖ ਤੋਂ ਵੱਧ ਭਾਰਤ ਵਾਸੀਆਂ ਦੇ ਖਾਤੇ ਬੰਦ ਕੀਤੇ ਹਨ ਜਦਕਿ ਉਸ ਨੂੰ 594 ਸ਼ਿਕਾਇਤਾਂ ਮਿਲੀਆਂ ਸਨ। ਵਟਸਐਪ ਨੇ ਅੱਜ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਉਸ ਵਲੋਂ 30,27,000 ਲੋਕਾਂ ਦੇ ਇਸ ਸਮੇਂ ਦੌਰਾਨ ਖਾਤੇ ਬੰਦ ਕੀਤੇ ਗਏ। ਇਸ ਤੋਂ ਪਹਿਲਾਂ ਵਟਸਐਪ ਨੇ ਕਿਹਾ ਸੀ ਕਿ ਨਿਯਮਾਂ ਦੇ ਉਲਟ ਵੱਡੀ ਗਿਣਤੀ ਵਿਚ ਸੰਦੇਸ਼ ਭੇਜਣ ਵਾਲੇ 95 ਫੀਸਦੀ ਖਪਤਕਾਰਾਂ ਦੇ ਖਾਤੇ ਬੰਦ ਕੀਤੇ ਗਏ ਸਨ।