ਨਵੀਂ ਦਿੱਲੀ, 1 ਅਕਤੂਬਰ
ਵਟਸਐਪ ਨੇ ਅਗਸਤ ਮਹੀਨੇ 23.28 ਲੱਖ ਭਾਰਤੀਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਹੈ ਤੇ ਇਨ੍ਹਾਂ ’ਚੋਂ 10 ਲੱਖ ਤੋਂ ਖਾਤੇ ਵਰਤੋਂਕਾਰਾਂ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤੇ ਗਏ। ਵਟਸਐਪ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ ਮਹੀਨੇ ਖਾਤਿਆਂ ’ਤੇ ਪਾਬੰਦੀ ਲਾਉਣ ਦਾ ਪੱਧਰ ਜੁਲਾਈ ਮਹੀਨੇ ਮੁਕਾਬਲੇ ਘਟਿਆ ਹੈ। ਜੁਲਾਈ ’ਚ 23.87 ਲੱਖ ਭਾਰਤੀਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਗਈ ਸੀ। ਵਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ’ਚ ਕਿਹਾ, ‘1 ਅਗਸਤ 2022 ਤੋਂ 31 ਅਗਸਤ 2022 ਤੱਕ 2,32,800 ਵਟਸਐਪ ਖਾਤਿਆਂ ’ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ’ਚੋਂ 1,008,000 ਖਾਤੇ ਅਜਿਹੇ ਹਨ ਜਿਨ੍ਹਾਂ ਨੂੰ ਵਰਤੋਂਕਾਰਾਂ ਦੀ ਕਿਸੇ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ।’ -ਪੀਟੀਆਈ