ਨਬਾਦੀਪ, 30 ਅਪਰੈਲ
ਪੱਛਮੀ ਬੰਗਾਲ ਵਿੱਚ ਸ਼ਨਿਚਰਵਾਰ ਨੂੰ ਨਬਾਦੀਪ ਨੇੜੇ ਭਗੀਰਥੀ ਨਦੀ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ ਮਾਂ ਧੀ ਲਾਪਤਾ ਹੋ ਗਈਆਂ ਹਨ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ਼ਤੀ ਵਿੱਚ 10 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋਵੇਂ ਮਾਂ ਅਤੇ ਧੀ ਲਾਪਤਾ ਹਨ। ਪੁਲੀਸ ਨੇ ਦੱਸਿਆ ਕਿ 8 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਲਾਪਤਾ ਮਾਂ ਧੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਕਿਸ਼ਤੀ ਸਵਾਰ ਨਬਾਦੀਪ ਤੋਂ ਮਾਇਆਪੁਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਲਈ ਜਾ ਰਹੇ ਸਨ। -ਪੀਟੀਆਈ