ਕੋਲਕਾਤਾ: ਪੱਛਮੀ ਬੰਗਾਲ ਦੇ ਯੁਵਕ ਸੇਵਾਵਾਂ ਤੇ ਖੇਡਾਂ ਬਾਰੇ ਰਾਜ ਮੰਤਰੀ ਲਕਸ਼ਮੀ ਰਤਨ ਸ਼ੁਕਲਾ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁਕਲਾ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਰਾਜਪਾਲ ਜਗਦੀਪ ਧਨਖੜ ਨੂੰ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਜ ਟਰਾਂਸਪੋਰਟ ਮੰਤਰੀ ਸ਼ੁਵੇਂਦੂ ਅਧਿਕਾਰੀ ਪਹਿਲਾਂ ਹੀ ਟੀਐਮਸੀ ਛੱਡ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਬੰਗਾਲ ਦੀ ਰਣਜੀ ਟੀਮ ਦੇ ਸਾਬਕਾ ਕਪਤਾਨ 39 ਸਾਲਾ ਸ਼ੁਕਲਾ ਹਾਵੜਾ (ਉੱਤਰ) ਤੋਂ ਵਿਧਾਇਕ ਹਨ। ਬੈਨਰਜੀ ਨੂੰ ਸੌਂਪੇ ਅਸਤੀਫ਼ੇ ਵਿਚ ਸ਼ੁਕਲਾ ਨੇ ਕਿਹਾ ਕਿ ਉਹ ਸਿਆਸਤ ਤੋਂ ‘ਸੇਵਾਮੁਕਤੀ’ ਲੈਣਾ ਚਾਹੁੰਦੇ ਹਨ। ਸ਼ੁਕਲਾ ਹਾਵੜਾ ਜ਼ਿਲ੍ਹੇ ਵਿਚ ਪਾਰਟੀ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ ਤੇ ਉਨ੍ਹਾਂ ਵਿਧਾਇਕ ਦਾ ਅਹੁਦਾ ਨਹੀਂ ਛੱਡਿਆ ਹੈ। ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ ’ਤੇ ਸ਼ੁਕਲਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। -ਪੀਟੀਆਈ