ਆਸਨਸੋਲ: ਪੱਛਮੀ ਬੰਗਾਲ ਦੇ ਪੱਛਮੀ ਬਰਧਵਾਨ ਜ਼ਿਲ੍ਹੇ ’ਚ ਇੱਕ ਵਿਅਕਤੀ ਨੇ ਚਾਰ ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੱਗਦਾ ਹੈ। ਇਹ ਘਟਨਾ ਅਸਨਸੋਲ ਦੇ ਸ਼ਬਿਪੁਰ ਖੇਤਰ ’ਚ ਵੀਰਵਾਰ ਰਾਤ ਵਾਪਰੀ। ਉਨ੍ਹਾਂ ਦੱਸਿਆ ਕਿ ਤਿੰਨੋਂ ਪੀੜਤ ਸ਼ਰਾਬ ਦੀ ਦੁਕਾਨ ’ਚ ਸੁੱਤੇ ਪਏ ਸਨ ਕਿ ਮੁਲਜ਼ਮ ਨੇ ਡੰਡੇ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉੱਥੇ ਕੁਝ ਲੋਕ ਇਕੱਠੇ ਹੋ ਗਏ, ਜਿਨ੍ਹਾਂ ’ਚੋਂ ਇੱਕ ਸਥਾਨਕ ਵਾਸੀ ’ਤੇ ਮੁਲਜ਼ਮ ਨੇ ਹਮਲਾ ਕਰ ਦਿੱਤਾ। ਚਾਰੋਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਿਆਂਦੇ ਕਰਾਰ ਦੇ ਦਿੱਤਾ।
-ਪੀਟੀਆਈ