ਕੋਲਕਾਤਾ, 22 ਅਪਰੈਲ
ਪੱਛਮੀ ਬੰਗਾਲ ’ਚ ਅੱਜ 43 ਸੀਟਾਂ ਲਈ ਛੇਵੇਂ ਗੇੜ ਦੀਆਂ ਚੋਣਾਂ ਦੌਰਾਨ ਸ਼ਾਮ ਪੰਜ ਵਜੇ ਤੱਕ 79.09 ਫੀਸਦ ਵੋਟਾਂ ਪਈਆਂ। ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨੇ ਦਿੱਤੀ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਅੱਜ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਚਾਰ ਜ਼ਿਲ੍ਹਿਆਂ ’ਚੋਂ ਨਾਡੀਆ ’ਚ ਸਭ ਤੋਂ ਵੱਧ 82.57 ਫੀਸਦ, ਪੂਰਬੀ ਵਰਧਮਾਨ ’ਚ 82.15 ਫੀਸਦ, ਉੱਤਰੀ ਦਿਨਾਜਪੁਰ ’ਚ 77.76 ਫੀਸਦ ਅਤੇ ਉੱਤਰੀ 24 ਪਰਗਨਾ ’ਚ 75.94 ਫੀਸਦ ਵੋਟਾਂ ਪਈਆਂ ਹਨ। ਸੂਬੇ ’ਚ 26 ਤੇ 29 ਅਪਰੈਲ ਨੂੰ ਦੋ ਹੋਰ ਗੇੜਾਂ ’ਚ ਚੋਣਾਂ ਹੋਣਗੀਆਂ। -ਏਜੰਸੀ