ਕੂਚਬਿਹਾਰ, 11 ਸਤੰਬਰ
ਇਥੇ ਭਾਜਪਾ ਦੀ ਰੈਲੀ ਮੌਕੇ ਭਾਜਪਾ ਵਰਕਰਾਂ ਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚ ਤਕਰਾਰ ਹੋ ਗਿਆ। ਭਾਜਪਾ ਵਰਕਰਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਏ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਰੈਲੀ ਵਿਚ ਪੱਥਰਬਾਜ਼ੀ ਕੀਤੀ ਤੇ ਪੈਟਰੋਲ ਬੰਬ ਵੀ ਸੁੱਟੇ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।